Welcome to Red Hat Documentation


Red Hat Documentation provides manuals, references and guides to the following Products:
Red Hat Enterprise Linux
Red Hat Enterprise Linux ਸੰਸਾਰ’ਦਾ ਲੀਡਿੰਗ ਓਪਨ ਸੋਰਸ ਓਪਰੇਟਿੰਗ ਸਿਸਟਮ ਅਤੇ ਐਪਲੀਕੇਸ਼ਨ ਡਿਵੈਲਪਮੈਂਟ ਪਲੇਟਫਾਰਮ ਹੈ।
ਇੱਕ ਸਾਰਟੀਫਾਈਡ ਪਲੇਟਫਾਰਮ ਉੱਪਰ, Red Hat Enterprise Linux ਇੱਕ ਐਰੇ ਦਿੰਦਾ ਹੈ ਇਸ ਵਿੱਚ ਇਹ ਹਨ:
  • ਐਪਲੀਕੇਸ਼ਨਾਂ — ਹਜ਼ਾਰਾਂ ਸਾਰਟੀਫਾਈਡ ISV ਐਪਲੀਕੇਸ਼ਨਾਂ।
  • ਡਿਵੈਲਪਮੈਂਟ ਚੋਣਾਂ — ਜਿਵੇਂ ਕਿ ਸਟੈਂਡਲੋਨ ਜਾਂ ਵਰਚੁਅਲ ਸਰਵਰ, ਕਲਾਊਡ ਕੰਪਿਊਟਿੰਗ, ਜਾਂ ਸਾਫਟਵੇਅਰ ਸਥਾਪਨਾ।
  • ਹਾਰਡਵੇਅਰ ਚੋਣਾਂ — ਸੰਸਾਰ’ਦੇ ਲੀਡਿੰਗ ਹਾਰਡਵੇਅਰ ਵਿਕਰੇਤਾ ਵਿੱਚੋਂ ਪਲੇਟਫਾਰਮਾਂ ਦੀ ਵੱਡੀ ਗਿਣਤੀ।
Red Hat ਦਸਤਾਵੇਜ਼ ਵਿੱਚ Red Hat Enterprise Linux ਨੂੰ ਇੰਸਟਾਲ, ਡਿਪਲਾਏ ਅਤੇ ਪਰਬੰਧਨ ਕਰਨ ਲਈ ਗਾਈਡਾਂ ਦਿੱਤੀਆਂ ਗਈਆਂ ਹਨ ਅਤੇ ਨਲਾ ਹੀ ਕਲੱਸਟਰ ਪਰਬੰਧਨ ਲਈ ਗਾਈਡਾਂ ਤੇ ਦਸਤਾਵੇਜ਼ ਵੀ ਦਿੱਤੇ ਗਏ ਹਨ; Red Hat ਗਲੋਬਲ ਫਾਇਲ ਸਿਸਟਮ; Red Hat ਵਰਚੁਅਲਾਈਜੇਸ਼ਨ; ਪਰਫੌਰਮੈਂਸ ਟਿਊਨਿੰਗ; ਅਤੇ ਫਾਲਟ-ਟੌਲਰੈਂਸ ਮਲਟੀਪਾਥ I/O।
JBoss ਇੰਟਰਪਰਾਈਜ਼ ਐਪਲੀਕੇਸ਼ਨ ਪਲੇਟਫਾਰਮ
JBoss Enterprise ਐਪਲੀਕੇਸ਼ਨ ਪਲੇਟਫਾਰਮ ਇੱਕ Red Hat'ਦਾ ਇੰਟਰਪਰਾਈਜ਼-ਰੈਡੀ, ਓਪਨ ਸੋਰਸ ਜੰਤਰ ਹੈ ਜੋ ਜਾਵਾ ਐਪਲੀਕੇਸ਼ਨ ਅਤੇ ਸਰਵਿਸਾਂ ਬਿਲਡ, ਡਿਪਲਾਏ ਅਤੇ ਹੋਸਟ ਕਰਨ ਲਈ ਵਰਤਿਆ ਜਾਂਦਾ ਹੈ। JBoss Enterprise ਐਪਲੀਕੇਸ਼ਨ ਪਲੇਟਫਾਰਮ ਨੂੰ ਕਲੱਸਟਰ Java EE ਐਪਲੀਕੇਸ਼ਨ ਸਰਵਰ ਨਾਲ ਆਬਜੈਕਟ/ਰੀਲੇਸ਼ਨਲ ਮੈਪਿੰਗ ਅਤੇ ਪਰਸਿਸਟੈਂਸ (JBoss Hibernate) ਅਤੇ ਇੱਕ ਮੁਕੰਮਲ ਐਪਲੀਕੇਸ਼ਨ ਫਰੇਮਵਰਕ (JBoss Seam) ਵਰਤ ਕੇ ਜੋੜਿਆ ਗਿਆ ਹੈ।
Red Hat ਦਸਤਾਵੇਜ਼ੀ ਵਿੱਚ JBoss ਜੰਤਰਾਂ ਬਾਰੇ ਕਿਤਾਬਾਂ ਦਾ ਮੁਕੰਮਲ ਸੈੱਟ ਦਿੱਤਾ ਗਿਆ ਹੈ, ਜਿਸ ਵਿੱਚ ਹਾਈਬਰਨੈੱਟ ਅਤੇ ਮਾਪ ਹਵਾਲੇ, ਇੰਸਟਾਲੇਸ਼ਨ ਅਤੇ ਸਰਵਰ ਸੰਰਚਨਾ ਗਾਈਡਾਂ ਹਨ, JBoss ਮੈਸਜਿੰਗ ਅਤੇ ਐਂਟਿਟੀ ਮੈਨੇਜਰ ਲਈ ਉਪਭੋਗੀ ਗਾਈਡਾਂ ਅਤੇ ਹਾਈਬਰਨੈੱਟ ਸੂਚਨਾ ਬਾਰੇ ਪੂਰਾ ਹਵਾਲਾ ਆਦਿ ਹਨ।
JBoss ਇੰਟਰਪਰਾਈਜ਼ ਸਰਵਿਸ-ਓਰੀਐਂਟਡ ਆਰਕੀਟੈਕਚਰ (SOA) ਪਲੇਟਫਾਰਮ
JBoss ਇੰਟਰਪਰਾਈਜ਼ SOA ਪਲੇਟਫਾਰਮ JBoss ਇੰਟਰਪਰਾਈਜ਼ ਐਪਲੀਕੇਸ਼ਨ ਪਲੇਟਫਾਰਮਾਂ ਨੂੰ JBoss ਇੰਟਰਪਰਾਈਜ਼ ਸਰਵਿਸ ਬੱਸ (ESB), JBoss ਰੂਲ (ਇੱਕ ਓਪਨ ਸੋਰਸ ਅਤੇ ਸਟੈਡਰਡ-ਅਧਾਰਿਤ ਬਿਜਨਿਸ ਰੂਲ ਇੰਜਣ) ਅਤੇ JBPM (JBoss ਇੰਟਰਪਰਾਈਜ਼ ਫਰੇਮਵਰਕ) ਨਾਲ ਜੋੜਿਆ ਗਿਆ ਹੈ, ਜਿਸ ਨਾਲ ਮੁਕੰਮਲ, ਸਧਾਰਨ ਅਤੇ ਓਪਨ ਬਿਜਨਿਸ ਆਟੋਮੇਸ਼ਨ ਪਲੇਟਫਾਰਮ ਮੁਹੱਈਆ ਹੁੰਦੇ ਹਨ।
JBoss ਇੰਟਰਫੇਸ SOA ਪਲੇਟਫਾਰਮ ਦਸਤਾਵੇਜ਼ ਸੂਟ ਵਿੱਚ JBoss ਰੂਲ ਦਸਤਾਵੇਜ਼, JBPM ਲਈ ਇੱਕ ਉਪਭੋਗੀ ਗਾਈਡ, ESB ਨਿਗਰਾਨੀ ਅਤੇ ਪਰੋਗਰਾਮਿੰਗ, JBPM ਅਤੇ ESB ਅਤੇ ESB ਪਰਬੰਧਨ ਲਈ ਗਾਈਡਾਂ ਸ਼ਾਮਿਲ ਹਨ।
Red Hat ਸਾਰਟੀਫਿਕੇਟ ਸਿਸਟਮ
Red Hat ਸਾਰਟੀਫਿਕੇਟ ਸਿਸਟਮ ਇੱਕ ਓਪਨ-ਸੋਰਸ, ਰੀਅਲ-ਵਰਡ ਦੁਆਰਾ ਮਨਜੂਰ, ਸਾਰਟੀਫਿਕੇਟ ਅਥਾਰਟੀ ਹੈ। ਇਹ ਸਾਰਟੀਫਿਕੇਟ ਲਾਈਫਸਾਈਕਲ ਪਰਬੰਧਨ ਦੀ ਹਰ ਵਿਸ਼ੇਸ਼ਤਾ ਨੂੰ ਸਹਿਯੋਗ ਦਿੰਦਾ ਹੈ, ਜਿਵੇਂ ਕੁੰਜੀ ਆਰਚੀਵ, ਆਨਲਾਈਨ ਸਾਰਟੀਫਿਕੇਟ ਸਟੇਟਸ ਪਰੋਟੋਕਾਲ (OCSP) ਅਤੇ ਸਮਾਰਟਕਾਰਡ ਪਰਬੰਧਨ।
Red Hat ਦਸਤਾਵੇਜ਼ੀ ਵਿੱਚ ਪੂਰੇ ਸਿਸਟਮ ਲਈ ਇੱਕ ਪਰਬੰਧਨ’ਦੀ ਗਾਈਡ ਦਿੱਤੀ ਗਈ ਹੈ ਜਿਸ ਵਿੱਚ ਇੰਸਟਾਲੇਸ਼ਨ, ਡਿਪਲਾਏਮੈਂਟ, OCSP, ਰਜਿਸਟਰੇਸ਼ਨ ਅਥਾਰਟੀ, ਟੋਕਨ ਪਰੋਸੈੱਸਿੰਗ, ਸਮਾਰਟ ਕਾਰਡ ਡਿਪਲਾਏਮੈਂਟ ਅਤੇ ਮੈਨੇਜਮੈਂਟ, ਸਾਰਟੀਫਿਕੇਟ ਅਤੇ ਟੋਕਨ ਮੈਨੇਜਮੈਂਟ, ਸਾਰਟੀਫਿਕੇਟ ਮੁੜ-ਪ੍ਰਾਪਤੀ ਅਤੇ ਸਾਰਟੀਫਿਕੇਟ’ਦੇ ਪਰੀਡੈੱਸਰ ਤੋਂ ਮਾਈਗਰੇਸ਼ਨ: ਨੈੱਟਸਕੇਪ ਸਾਰਟੀਫਿਕੇਟ ਮੈਨੇਜਮੈਂਟ ਸਿਸਟਮ ਆਦਿ ਸ਼ਾਮਿਲ ਹਨ।
ਪਰਬੰਧਕ'ਦੀ ਗਾਈਡ ਵਿੱਚ ਇੱਕ ਮੁਕੰਮਲ ਐਕਸੈੱਸ ਕੰਟਰੋਲ ਲਿਸਟ (ACL) ਹਵਾਲਾ ਵੀ ਹੈ, ਜੋ ਸਭ ਸਬ-ਸਿਸਟਮਾਂ ਲਈ ਹਰੇਕ ACL ਸਰੋਤ ਨੂੰ ਪਰਿਭਾਸ਼ਿਤ ਅਤੇ ਨਿਰਧਾਰਿਤ ਕਰਦਾ ਹੈ, ਇਹ ਵੀ ਧਿਆਨ ਰੱਖਦਾ ਹੈ ਕਿ ਹਰੇਕ ਸਰੋਤ ਕੀ ਕੰਟਰੋਲ ਕਰਦਾ ਹੈ ਅਤੇ ਸੰਭਵ ਕਾਰਵਾਈਆਂ ਦੀ ਸੂਚੀ ਅਤੇ ਨਤੀਜੇ ਵੀ ਵੇਖਾਉਂਦਾ ਹੈ।
Red Hat ਡਾਇਰੈਕਟਰੀ ਸਰਵਰ
Red Hat ਡਾਇਰੈਕਟਰੀ ਸਰਵਰ ਇੱਕ LDAP-ਅਧਾਰਿਤ ਸਰਵਰ ਹੈ ਜੋ ਐਪਲੀਕੇਸ਼ਨ ਸੈਟਿੰਗ, ਉਪਭੋਗੀ ਪਰੋਫਾਈਲ, ਗਰੁੱਪ ਡਾਟਾ, ਪਾਲਿਸੀਆਂ, ਅਤੇ ਐਕਸੈੱਸ ਕੰਟਰੋਲ ਜਾਣਕਾਰੀ ਨੂੰ ਕੇਂਦਰਿਤ ਕਰਦਾ ਹੈ। ਇੱਕ ਇਕਾਈ ਪਰਬੰਧਨ ਡਾਂਚੇ ਲਈ ਕੇਂਦਰੀ ਰਿਪੋਜ਼ਟਰੀ ਬਣਾਉਣ ਨਾਲ, Red Hat ਡਾਇਰੈਕਟਰੀ ਸਰਵਰ ਉਪਭੋਗੀ ਪਰਬੰਧਨ ਸੌਖਾ ਹੈ ਜਾਂਦਾ ਹੈ, ਫਾਲਤੂ ਡਾਟਾ ਹਟਾਉਂਦਾ ਹੈ ਅਤੇ ਡਾਟਾ ਪਰਬੰਧਨ ਨੂੰ ਆਟੋਮੇਟ ਕਰਦਾ ਹੈ। Red Hat ਡਾਇਰੈਕਟਰੀ ਸਰਵਰ ਇੰਟਰਾਨੈੱਟ ਅਤੇ ਐਕਸਟਰਾਨੈੱਟ ਦੋਨਾਂ ਲਈ ਇੱਕ ਸਿੰਗਲ ਪ੍ਰਮਾਣਿਕਤਾ ਸਰੋਤ ਬਣਾਉਂਦਾ ਹੈ, ਜਿਸ ਨਾਲ ਪਾਲਿਸੀਆਂ ਅਤੇ ਕੰਟਰੋਲ ਜਾਣਕਾਰੀ ਨੂੰ ਓਪਰੇਟਿੰਗ ਸਿਸਟਮ ਵਿੱਚ ਨਾ-ਨਿਰਭਰ, ਨੈੱਟਵਰਕ-ਅਧਾਰਿਤ, ਰਜਿਸਟਰੀ ਸਟੋਰ ਹੋਣ ਕਰਕੇ ਅਤੇ ਸੁਰੱਖਿਆ ਸੋਧ ਹੁੰਦੀ ਹੈ।
Red Hat ਦਸਤਾਵੇਜ਼ੀ ਵਿੱਚ ਡਾਇਰੈਕਟਰੀ ਸਰਵਰ ਨੂੰ ਇੰਸਟਾਲ, ਡਿਪਲਾਏ, ਪਰਬੰਧਨ ਅਤੇ ਸੋਧ ਕਰਨ ਲਈ ਗਾਈਡਾਂ ਅਤੇ ਮੁਕੰਮਲ ਕਮਾਂਡ ਅਤੇ ਸਕੀਮਾ ਹਵਾਲਾ ਸ਼ਾਮਿਲ ਹੈ।
Red Hat ਇੰਟਰਪਰਾਈਜ਼ MRG
Red Hat ਇੰਟਰਪਰਾਈਜ਼ MRG ਰੀਅਲਟਾਈਮ ਪੈਕੇਜਾਂ ਦਾ ਇੱਕ ਸਮੂਹ ਹੈ ਜੋ Red Hat Enterprise Linux ਦੇ ਮਿਆਰੀ ਹਿੱਸਿਆਂ ਵਿੱਚ ਸ਼ਾਮਿਲ ਕੀਤਾ ਜਾਂ ਤਬਦੀਲ ਕੀਤਾ ਗਿਆ ਹੈ (ਜਿਸ ਵਿੱਚ ਇੱਕ ਰੀਅਲ-ਟਾਈਮ ਕਰਨਲ ਅਤੇ ਸੰਰਚਨਾ ਲਈ ਸਹੂਲਤਾਂ ਦੀ ਇਕੱਤਰਤਾ ਅਤੇ ਰੀਅਲ-ਟਾਈਮ ਕਾਰਜਕੁਸ਼ਲਤਾ ਦੀ ਸੋਧ ਆਦਿ ਸ਼ਾਮਿਲ ਹਨ)। Red Hat Enterprise Linux ਅਤੇ Red Hat Enterprise MRG ਦੇ ਸਮੂਹ ਵਿੱਚ ਭਰੋਸੇਯੋਗ, ਮਿਆਰੀ ਹੱਲ ਨਾਲੋਂ 100-ਗੁਣਾ ਅੰਟਰਓਪਰੇਬਲ ਮੈਸਜਿੰਗ ਤੇਜ ਸ਼ਾਮਿਲ ਹਨ। ਇਸ ਦੇ ਨਾਲ ਹੀ, MRG ਵਿੱਚ ਡਿਸਟਰੀਬਿਊਚਡ ਕੰਪਿਊਟਿੰਗ ਗਰਿੱਡ ਵਿੱਚ ਵੱਡੇ ਕੰਪਿਊਟਿੰਗ ਕਾਰਜਾਂ ਨੂੰ ਵੰਡਣ ਲਈ ਸਮਾਂ-ਤਹਿਕਾਰ ਵੀ ਦਿੱਤਾ ਗਿਆ ਹੈ।
Red Hat ਦਸਤਾਵੇਜ਼ੀ ਵਿੱਚ MRG ਇੰਸਟਾਲ ਅਤੇ ਡਿਪਲਾਏ ਕਰਨ ਲਈ ਗਾਈਡਾਂ ਦਿੱਤੀਆਂ ਗਈਆਂ ਹਨ, ਇੱਕ ਮੈਸਜਿੰਗ ਟਿਊਟੋਰੀਅਲ, MRG ਗਰਿੱਡ ਹਿੱਸਾ ਅਤੇ MRG ਰੀਅਲ-ਟਾਈਮ ਕਰਨਲ ਦੀ ਸੋਧ ਲਈ ਗਾਈਡ ਵੀ ਸ਼ਾਮਿਲ ਹੈ।
Red Hat Network ਸੈਟੇਲਾਈਟ
Red Hat Network ਸੈਟੇਲਾਈਟ ਇੱਕ ਲੀਨਕਸ ਸਿਸਟਮ ਮੈਨੇਜਮੈਂਟ ਸਰਵਰ ਹੈ ਜੋ ਤੁਹਾਨੂੰ ਆਪਣੇ ਢਾਂਚੇ ਵਿੱਚ ਇੱਕ ਮੁਕੰਮਲ, ਸੁਰੱਖਿਅਤ ਲੀਨਕਸ ਡਿਪਲਾਏਮੈਂਟ ਅਤੇ ਪਰਬੰਧਨ ਸਿਸਟਮ ਸਥਾਪਤ ਕਰਨ ਵਿੱਚ ਮਦਦ ਮਿਲਦੀ ਹੈ। ਸੈਟੇਲਾਈਟ ਸਰਵਰ ਸਿਰਫ Red Hat Network ਨਾਲ ਜੁੜਦਾ ਹੈ, ਜਿਸ ਨਾਲ ਪਰਬੰਧਨ ਕੀਤੇ ਸਿਸਟਮਾਂ ਉੱਪਰ ਅੱਪਡੇਟ ਕੰਟਰੋਲ ਕਰਨਾ ਸੰਭਵ ਹੋ ਜਾਂਦਾ ਹੈ (ਵਰਚੁਅਲਾਈਜ਼ਡ ਸਿਸਟਮਾਂ ਸਮੇਤ)। ਨਿਗਰਾਨੀ ਮੈਡਿਊਲ ਸ਼ਾਮਿਲ ਕਰੋ ਅਤੇ ਇਹ' ਸੰਭਵ ਹੈ ਕਿ ਬੇਅਰ-ਮੈਟਲ ਸਿਸਟਮਾਂ ਨੂੰ ਤੁਹਾਡੇ ਨੈੱਟਵਰਕ ਉੱਪਰ ਸ਼ਾਮਿਲ ਕਰ ਸਕਦੇ ਹੋ ਅਤੇ ਸਿਸਟਮ ਨੂੰ ਪਬਲਿਕ ਇੰਟਰਨੈੱਟ ਉੱਪਰ ਰੱਖਣ ਤੋਂ ਬਿਨਾਂ ਡਿਪਲਾਏ ਕਰਨਾ ਵੀ ਸੰਭਵ ਹੈ।
ਨੈੱਟਵਰਕ ਸੈਟੇਲਾਈਟ ਲਈ Red Hat ਦਸਤਾਵੇਜ਼ੀ ਵਿੱਚ ਇੰਸਟਾਲੇਸ਼ਨ, ਡਿਪਲਾਏਮੈਂਟ, ਕਲਾਂਈਟ ਸੰਰਚਨਾ ਅਤੇ ਚੈਨਲ ਮੈਨੇਜਮੈਂਟ ਗਾਈਡਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਇਸ ਵਿੱਚ ਨੈੱਟਵਰਕ ਸੈਟੇਲਾਈਟ ਸਰਵਰ ਲਈ ਮੁਕੰਮਲ ਹਵਾਲਾ ਗਾਈਡ ਵੀ ਸ਼ਾਮਿਲ ਹੈ।